Sajna Diyan Gallan - ਸੱਜਣਾਂ ਦੀਆਂ ਗੱਲਾਂ - By Parmish Verma ft Pavy Dhanjal - Song Lyrics


Sajna Diyan Gallan - ਸੱਜਣਾਂ ਦੀਆਂ ਗੱਲਾਂ  (Song Lyrics)


ਹੱਥਾਂ 'ਚੋਂ ਹੱਥ ਛੁਡਾ ਕੇ,
ਤੁਰ ਗਏ ਵੱਖ ਹੋਈਆਂ ਰਾਹਵਾਂ।
ਉਹਨਾਂ ਨੇ ਮੁੜ ਨਹੀਂ ਆਉਣਾ,
ਜਿੰਦੜੀ ਨੂੰ ਕਿੰਝ ਸਮਝਾਵਾਂ।
ਪੋਹਾਂ ਦੀ ਧੁੰਦ ਵਰਗਾ ਸੀ,
ਸੰਘਣਾ ਐਤਬਾਰ ਜਿਹਨਾਂ 'ਤੇ।
ਫੁੱਲਾਂ ਤੇ ਪਈ ਓਂਸ ਜਿਉਂ,
ਅਾਉਂਦਾ ਸੀ ਪਿਆਰ ਜਿਹਨਾਂ 'ਤੇ।
ਹਾਸਿਆਂ ਦੇ ਗਰਭ 'ਚੋਂ ਉਪਜੇ,
ਹੰਝੂਆਂ ਦੀਆਂ ਛੱਲਾਂ ਨੂੰ।
ਮੁੜ-ਮੁੜ ਕੇ ਕੰਨ ਤਰਸਦੇ,
ਸੱਜਣਾਂ ਦੀਆਂ ਗੱਲਾਂ ਨੂੰ।
ਨੀਂਦਰ ਨੂੰ ਪੈਣ ਭੁਲੇਖੇ,
ਸੀਨੇ ਵਿੱਚ ਤੜਪਣ ਜਗ ਪਏ।
ਰੁੱਸੀ ਜਦ ਅੱਖ ਕਿਸੇ ਦੀ,
ਸੁਪਨਿਆਂ ਵਿੱਚ ਝਾਕਣ ਲੱਗ ਪਏ।
ਹੁੰਦੀ ਹੈ ਸੋਚ ਹੈਰਾਨੀ,
ਯਾਦਾਂ ਕਿੰਝ ਖੋਵਾਂਗੇ।
ਉਹਨੂੰ ਵੀ ਧੁੰਦਲੇ ਜਿਹੇ ਤਾਂ,
ਚੇਤੇ ਅਸੀਂ ਹੋਵਾਂਗੇ।
ਉਹਨੂੰ ਵੀ ਧੁੰਦਲੇ ਜਿਹੇ ਤਾਂ,
ਚੇਤੇ ਅਸੀਂ ਹੋਵਾਂਗੇ................

ਰਾਹਾਂ ਤੇ ਰਾਹੀਆਂ ਦੇ ਨਾਲ,
ਕਾਹਦੇ ਇਕਰਾਰ ਹੁੰਦੇ ਨੇ।
ਉਹੀ ਕਿਉਂ ਬਣਦੇ ਫ਼ੰਦਾ,
ਗਲ ਦੇ ਜੋ ਹਾਰ ਹੁੰਦੇ ਨੇ।
ਭਾਂਵੇ ਅਸੀਂ ਉਹਨਾਂ ਦੇ ਲਈ,
ਉੱਤਰੇ ਹੋਏ ਸੱਕ ਵਰਗੇ ਆਂ।
ਓਹਦੇ ਬਿਨ ਰੋਹੀ ਦੇ ਵਿੱਚ,
ਉੱਗੇ ਹੋਏ ਅੱਕ ਵਰਗੇ ਆਂ।
ਚਾਵਾਂ ਨਾਲ ਭਰੇ-ਭਰਾਏ,
ਰਹਿੰਦੇ ਨੇਂ ਨੈਣ ਬੇਦੋਸ਼ੇ।
ਸੱਜਣਾਂ ਨੇਂ ਫ਼ਿਰ ਨਈਂ(ਨਹੀਂ) ਮਿਲਣਾ,
ਕੰਧਾਂ ਨਾਲ ਕਾਹਦੇ ਰੋਸੇ।
'ਸਿਮਰਨ' ਨੂੰ ਖਬਰ ਰਹੀ ਨਾ,
ਆਪਣਿਆਂ 'ਤੇ ਗੈਰਾਂ ਦੀ।
ਕਾਹਤੋਂ ਫ਼ਿਰ ਮਿੱਟੀ ਚੱਕ ਲਈ,
ਓਹਨੇਂ ਮੇਰੇ ਪੈਰਾਂ ਦੀ।
ਸਾਰੀ ਹੀ ਉਮਰ ਜਿਹਨਾਂ ਦੇ,
ਦਿੱਤੇ ਦੁੱਖ ਢ੍ਹੋਵਾਂਗੇ।
ਉਹਨੂੰ ਵੀ ਧੁੰਦਲੇ ਜਿਹੇ ਤਾਂ,
ਚੇਤੇ ਅਸੀਂ ਹੋਵਾਂਗੇ।
ਉਹਨੂੰ ਵੀ ਧੁੰਦਲੇ ਜਿਹੇ ਤਾਂ,
ਚੇਤੇ ਅਸੀਂ ਹੋਵਾਂਗੇ................


English Transliteration

⤋⤋⤋⤋⤋⤋⤋⤋⤋⤋⤋⤋⤋

Hathan cho'n hath chuda ke,
Tur gaye vakh hoyian rahvan.
Ohna ne murh nahi auna,
Jindarhi nu kinjh samjhavan.
Pohan di dhundh varga si,
Sanghna aitbaar jihna te.
Fullan te payi oans jeon,
Aunda si pyar jihna te.
Haaseyan de garbh cho'n upje,
Hanjuan diyan chhallan nu.
Murh murh ke kann trasde,
Sajna diyan gallan nu.
Neendar nu pain bhulekhe,
Seene vich tadpan jagg paye.
Russi jad akh kise di,
Supneya vich jhaakan lagg paye.
Hundi hai soch hairaani,
Yaadaan kinjh khovange.
Ohnu vi dhundhle jehe taa'n,
Chete asi'n hova'nge.
Ohnu vi dhundhle jehe taa'n,
Chete asi'n hova'nge........

Raahan te rahian de naal,
Kaahde ikkraar hunde ne.
Ohi kyu bannde fandaa,
Gal de jo haar hunde ne.
Bhave asi ohna de lyi,
Uttre hoye sakk varge aa'n.
Ohde bin rohi de vich,
Ugge hoye akk varge aa'n.
Chaavaa'n naal bhare-bharaye,
Rehnde ne nain bedoshe.
Sajna ne fir nai milna,
Kandhan naal kahde rosse.
'Simran' nu khabar rahi na,
Aapneya'n te gairaa'n di.
Kahto'n fir mitti chakk lai,
Ohne mere pairaa'n di.
Sari hi umar jihna de,
Ditte dukh dhova'nge.
Ohnu vi dhundhle jehe taa'n,
Chete asi'n hova'nge.
Ohnu vi dhundhle jehe taa'n,
Chete asi'n hova'nge.........


Post a Comment

If you find this useful! Please write down your views. Thanks

Previous Post Next Post